Saturday, 16 November 2013

ਸ. ਕਰਤਾਰ ਸਿੰਘ ਸਰਾਭਾ ਤੇ ਹੋਰ ਅਣਗੋਲੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ - ਗੁਰਜੀਤ ਸਿੰਘ ਅਜਾਦ

ਲੁਧਿਆਣਾ - ਅੱਜ ਭਾਰਤ ਵਿਕਾਸ ਫੇਡਰੇਸ਼ਨ ਦੇ ਸਮੂਹ ਅਹੁਦਦਾਰਾਂ ਅਤੇ ਵਰਕਰਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਸ਼ਹਾਦਤ ਦਿਵਸ ਤੇ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਭਾਰਤ ਵਿਕਾਸ ਫੇਡਰੇਸ਼ਨ ਦੇ ਚੇਅਰਮੈਨ ਸ. ਗੁਰਜੀਤ ਸਿੰਘ ਅਜਾਦ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪੰਜਾਬ ਨਾਲ ਸਬੰਧਤ ਅਜ਼ਾਦੀ ਘੁਲਾਟੀਆਂ ਨੂੰ ਅਣਦੇਖੇ ਕੀਤਾ ਜਾ ਰਿਹਾ ਹੈ। ਸ. ਅਜਾਦ ਨੇ ਹੋਰ ਕਿਹਾ ਕਿ ਭਾਰਤ ਸਰਕਾਰ ਕੁੱਝ ਕੁ ਸ਼ਹੀਦਾਂ ਨੂੰ ਹੀ ਪ੍ਰਮੋਟ ਕਰ ਰਹੀ ਹੈ ਪਰ ਬਾਕੀ ਸੂਬਾਈ ਸ਼ਹੀਦਾ ਨੂੰ ਵਿਸਾਰ ਰਹੀ ਹੈ ਉਹਨਾਂ ਮੰਗ ਕੀਤੀ ਕਿ ਸ. ਕਰਤਾਰ ਸਿੰਘ ਸਰਾਭਾ ਤੇ ਹੋਰ ਅਣਗੋਲੇ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।
ਇਸ ਮੌਕੇ ਭਾਰਤ ਵਿਕਾਸ ਫੇਡਰੇਸ਼ਨ ਦੇ ਕੌਮੀ ਪ੍ਰਧਾਨ ਸ. ਜਸਕੀਰਤ ਸਿੰਘ ਸਰਗੋਧਾ ਨੇ ਸਮੂਹ ਮੈਂਬਰ ਸਹਿਬਾਨ ਦੀ ਅਗਵਾਈ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਸ਼ਹੀਦਾ ਦੇ ਸੁਪਨੇ ਸਾਕਾਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਸਾਡੇ ਸ਼ਹੀਦਾਂ ਨੇ ਜਿਸ ਤਰਾਂ ਦੇ ਭਾਰਤ ਦੀ ਕਲਪਨਾ ਕੀਤੀ ਸੀ ਸਾਨੂੰ ਉਹੋ ਜਿਹਾ ਸਮਾਜ ਸਿਰਜਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਅੱਜ ਨੌਜਵਾਨ ਨਸ਼ਿਆਂ ਵਿਚ ਅਪਣੀ ਜਵਾਨੀ ਬਰਬਾਦ ਕਰ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਮਾਂ ਬਾਪ ਅਪਣੇ ਬੱਚਿਆਂ ਨੂੰ ਜਿੱਥੇ ਸਕੂਲੀ ਵਿਦਿਆ ਦੇ ਰਹੇ ਹਨ ਉੱਥੇ ਚੰਗੀ ਨੈਤਿਕ ਸਿੱਖਿਆ ਵੀ ਦੇਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਅਪਣੇ ਬੱਚਿਆਂ ਨੂੰ ਜਾਗਰੂਕ ਕਰਨ।
ਫੇਡਰੇਸ਼ਨ ਦੇ ਜਨਰਲ ਸਕੱਤਰ ਸ. ਪ੍ਰਭਜੋਤ ਸਿੰਘ ਨੇ ਬੋਲਦਿਆਂ ਕਿਹਾ ਕਿ ਫੇਡਰੇਸ਼ਨ ਵਲੋਂ ਅਪਣੇ ਸ਼ਹੀਦਾਂ ਨੁੰ ਯਾਦ ਰੱਖਣ ਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੇਂ ਪ੍ਰੌਜੈਕਟ ਆਰੰਭੇ ਜਾਣਗੇ। ਉਹਨਾਂ ਹੋਰ ਕਿਹਾ ਕਿ ਉਹਨਾਂ ਕੌਮਾਂ ਦੀ ਹੋਂਦ ਖਤਮ ਹੋ ਜਾਂਦੀ ਹੈ ਜੋ ਅਪਣੇ ਸ਼ਹੀਦਾਂ ਨੂੰ ਵਿਸਾਰ ਦਿੰਦੀਆਂ ਹਨ।
ਇਸ ਮੌਕੇ ਫੇਡਰੇਸ਼ਨ ਦੇ ਸਮੂਹ ਅਹੁਦੇਦਾਰ ਤੇ ਵਰਕਰ ਵੀ ਸ਼ਾਮਲ ਹੋਏ ਜਿਹਨਾਂ ਵਿਚ ਸ. ਜੋਗਾ ਸਿੰਘ, ਸ. ਅਵਤਾਰ ਸਿੰਘ, ਸ. ਹਰਪ੍ਰੀਤ ਸਿੰਘ, ਸ. ਮਲਕੀਤ ਸਿੰਘ, ਸ. ਅਮਰੀਕ ਸਿੰਘ ਸੈਣੀ, ਰਾਜੂ, ਗੁਰਮੀਤ ਸਿੰਘ ਭੁੱਲਰ, ਦਿਲਬਾਗ ਸਿੰਘ ਬਾਗਾ, ਜੋਨੀ, ਪ੍ਰਭਦੀਪ ਸਿੰਘ, ਮਨਜੀਤ ਸਿੰਘ ਬਿਟੂ, ਮਨਜੀਤ ਸਿੰਘ ਸੇਠੀ, ਕਮਲਜੀਤ ਕੌਰ, ਅਰਵਿੰਦਰ ਕੌਰ, ਦਰਸ਼ਪ੍ਰੀਤ ਕੌਰ, ਰਾਹੁਲ ਸ਼ਰਮਾ, ਮਨਦੀਪ ਸਿੰਘ, ਮਨਦੀਪ ਸਿੰਘ ਸੈਣੀ ਤੇ ਹੋਰ ਸ਼ਾਮਿਲ ਹੋਏ । http://www.bvf.co.in

No comments:

Post a Comment